ਰੂਸ ਵੱਲੋਂ ਖੋਹੇ ਸਾਰੇ ਇਲਾਕੇ ਮੁੜ ਹਾਸਲ ਕਰ ਸਕਦੈ ਯੂਕਰੇਨ: ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ, ਰੂਸ ਹੱਥੋਂ ਗੁਆ ਚੁੱਕੇ ਸਾਰੇ ਖ਼ੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਰਵੱਈਏ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਵਾਰ-ਵਾਰ ਜੰਗ ਖ਼ਤਮ ਕਰਨ ਲਈ ਕੀਵ ਨੂੰ ਰਿਆਇਤਾਂ ਦੇਣ ਦੀ ਅਪੀਲ ਕੀਤੀ ਸੀ। ਸੰਯੁਕਤ ਰਾਸ਼ਟਰ ਮਹਾਸਭਾ ’ਚ ਆਲਮੀ ਆਗੂਆਂ ਦੀ ਮੀਟਿੰਗ ਤੋਂ ਵੱਖ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ। ਟਰੰਪ ਨੇ ਲਿਖਿਆ, ‘‘ਮੈਨੂੰ ਲਗਦਾ ਹੈ ਕਿ ਯੂਰਪੀ ਯੂਨੀਅਨ ਦੀ ਹਮਾਇਤ ਨਾਲ ਯੂਕਰੇਨ ਉਸ ਹਾਲਤ ’ਚ ਹੈ ਜਿਥੇ ਉਹ ਲੜ ਕੇ ਅਤੇ ਜਿੱਤ ਕੇ ਆਪਣੇ ਸਾਰੇ ਖ਼?ੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਸਮਾਂ, ਸੰਜਮ ਅਤੇ ਯੂਰਪ ਤੇ ਖਾਸ ਕਰਕੇ ਨਾਟੋ ਦੇ ਵਿੱਤੀ ਸਹਿਯੋਗ ਨਾਲ ਇਸ ਜੰਗ ਦੀ ਸ਼ੁਰੂਆਤ ’ਚ ਜਿਥੋਂ ਸਰਹੱਦਾਂ ਬਦਲੀਆਂ ਸਨ, ਉਥੇ ਪਰਤਣਾ ਪੂਰੀ ਤਰ੍ਹਾਂ ਸੰਭਵ ਹੈ।’’ ਟਰੰਪ ਦਾ ਹਮਾਇਤ ਵਾਲਾ ਰਵੱਈਆ ਜੇ ਇਸੇ ਤਰ੍ਹਾਂ ਕਾਇਮ ਰਿਹਾ ਤਾਂ ਜ਼ੇਲੈਂਸਕੀ ਲਈ ਵੱਡੀ ਜਿੱਤ ਸਾਬਤ ਹੋਵੇਗਾ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਆਪਣੇ ਆਪ ’ਚ ਗੇਂਮਚੇਂਜਰ ਹੈ।
latest News
ਰੂਸ ਵੱਲੋਂ ਖੋਹੇ ਸਾਰੇ ਇਲਾਕੇ ਮੁੜ ਹਾਸਲ ਕਰ ਸਕਦੈ ਯੂਕਰੇਨ: ਟਰੰਪ
ਰੂਸ ਵੱਲੋਂ ਖੋਹੇ ਸਾਰੇ ਇਲਾਕੇ ਮੁੜ ਹਾਸਲ ਕਰ ਸਕਦੈ ਯੂਕਰੇਨ: ਟਰੰਪਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ, ਰੂਸ ਹੱਥੋਂ ਗੁਆ ਚੁੱਕੇ ਸਾਰੇ ਖ਼ੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਰਵੱਈਏ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਵਾਰ-ਵਾਰ ਜੰਗ ਖ਼ਤਮ ਕਰਨ ਲਈ ਕੀਵ […]
